MBD WEB NEWS

ਜ਼ਿਲ੍ਹਾ ਪ੍ਰਸ਼ਾਸਨ ਵਲੋਂ ਵਟਸਐਪ ਮੈਸੇਜ਼ਿੰਗ ਨੰਬਰ ਜਾਰੀ*

ਜ਼ਿਲ੍ਹਾ ਜਲੰਧਰ ਪ੍ਰਸ਼ਾਸਨ ਵਲੋਂ ਵਟਸਐਪ ਮੈਸੇਜ਼ਿੰਗ ਨੰਬਰ ਜਾਰੀ

MBD NEWS ਜਲੰਧਰ, 1 ਸਤੰਬਰ :ਜ਼ਿਲ੍ਹਾ ਪ੍ਰਸਾਸ਼ਨ ਜਲੰਧਰ ਵਲੋਂ ਹੜ੍ਹਾਂ ਸਬੰਧੀ ਜਾਣਕਾਰੀ ਅਤੇ ਸਹਾਇਤਾ ਲਈ ਵਟਸਐਪ ਮੈਸੇਜ਼ਿੰਗ ਨੰਬਰ 9646-222-555 ਜਾਰੀ ਕੀਤਾ ਗਿਆ ਹੈ।

ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਇਸ ਵਟਸਐਪ ਨੰਬਰ ‘ਤੇ ਕਿਸੇ ਵੀ ਸਹਾਇਤਾ ਲਈ ਮੈਸੇਜ ਦੇ ਨਾਲ ਆਪਣਾ ਐਡਰੈਸ ਅਤੇ ਲੋਕੇਸ਼ਨ ਭੇਜੀ ਜਾ ਸਕਦੀ ਹੈ, ਤਾਂ ਜੋ ਫੌਰੀ ਤੌਰ ਉੱਤੇ ਸਹਾਇਤਾ ਕੀਤੀ ਜਾ ਸਕੇ।