ਤੂੜੀ ਵਾਲੇ ਟਰੱਕ ਨਾਲ ਸਵਾਰਿਆ ਨਾਲ ਭਰੀ ਹੋਈ ਬੱਸ ਦੀ ਹੋਈ ਟੱਕਰ ਵਿੱਚ ਕਈ ਸਵਾਰਿਆ ਹੋਇਆ ਗੰਭੀਰ ਜਖਮੀ

MBD NEWS: ਜੰਡਿਆਲਾ ਗੁਰੂ ਦੇ ਦਾਣਾ ਮੰਡੀ ਦੇ ਸਾਹਮਣੇ ਅੰਮ੍ਰਿਤਸਰ ਵਲੋ ਆ ਰਹੀ ਜਲੰਧਰ ਦੀ ਸਵਾਰੀਆਂ ਨਾਲ ਭਰੀ ਹੋਈ ਬੱਸ ਦੀ ਅੱਗੇ ਜਾ ਰਹੇ ਤੂੜੀ ਵਾਲੇ ਟਰੱਕ ਦੀ ਅਚਾਨਕ ਬ੍ਰੇਕ ਲਾਉਣ ਕਰਕੇ ਟੱਕਰ ਹੋਣ ਨਾਲ ਬੱਸ ਵਿੱਚ ਸਫ਼ਰ ਕਰ ਰਹੀਆ 20 ਸਵਾਰਿਆ ਜਕਮੀ ਹੋ ਗਈਆਂ ਜਿਨ੍ਹਾਂ ਨੂੰ ਇਲਾਜ ਲਈ ਨਜਦੀਕੀ ਹੌਸਪੀਟਲ ਵਿੱਚ ਦਾਖਲ ਕਰਵਾਇਆ ਗਿਆ ਦਸਿਆ ਜਾ ਰਿਹਾ ਹੈ ਕਿ ਜਿਸ ਟਰੱਕ ਨਾਲ ਇਹ ਹਾਦਸਾ ਵਾਪਰਿਆ ਹੈ ਉਹ ਟਰੱਕ ਮੌਕੇ ਦਾ ਫਾਇਦਾ ਉਠਾਉਂਦਾ ਹੋਇਆ ਮੌਕੇ ਤੋ ਟਰੱਕ ਲੈਕੇ ਫਰਾਰ ਹੋ ਗਿਆ । ਮੌਕੇ ਤੇ ਪੁਲਿਸ ਨੇ ਪਹੁੰਚ ਕੇ ਟਰੈਫਿਕ ਨੂੰ ਬਹਾਲ ਕਰਾਉਂਦੇ ਹੋਏ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ










