ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੇਰਾ ਤੇਰਾ ਹੱਟੀ ਜਲੰਧਰ ਵਲੋਂ ਪੰਜਾਬ ਦੀ ਸੰਗਤ ਦੇ ਸਹਿਯੋਗ ਨਾਲ ਸ਼ਾਹਕੋਟ, ਲੋਹੀਆਂ ਅਤੇ ਕਪੂਰਥਲਾ ਦੇ ਲਾਗਲੇ ਪਿੰਡ ਜੋ ਕੇ ਹੜ੍ਹ ਦੀ ਚਪੇਟ ਵਿੱਚ ਹਨ ,ਦਵਾਈਆਂ ਆਦਿ ਦੀ ਰਾਹਤ ਸਮੱਗਰੀ ਪਹੁੰਚਾਈ ਗਈ

ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੇਰਾ ਤੇਰਾ ਹੱਟੀ ਜਲੰਧਰ ਵਲੋਂ ਪੰਜਾਬ ਦੀ ਸੰਗਤ ਦੇ ਸਹਿਯੋਗ ਨਾਲ ਸ਼ਾਹਕੋਟ, ਲੋਹੀਆਂ ਅਤੇ ਕਪੂਰਥਲਾ ਦੇ ਲਾਗਲੇ ਪਿੰਡ ਜੋ ਕੇ ਹੜ੍ਹ ਦੀ ਚਪੇਟ ਵਿੱਚ ਹਨ ,ਦਵਾਈਆਂ ਆਦਿ ਦੀ ਰਾਹਤ ਸਮੱਗਰੀ ਪਹੁੰਚਾਈ ਗਈ

MBD WEB NEWS: ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੇਰਾ ਤੇਰਾ ਹੱਟੀ ਜਲੰਧਰ ਵਲੋਂ ਪੰਜਾਬ ਦੀ ਸੰਗਤ ਦੇ ਸਹਿਯੋਗ ਨਾਲ ਸ਼ਾਹਕੋਟ, ਲੋਹੀਆਂ ਅਤੇ ਕਪੂਰਥਲਾ ਦੇ ਲਾਗਲੇ ਪਿੰਡ ਜੋ ਕੇ ਹੜ੍ਹ ਦੀ ਚਪੇਟ ਵਿੱਚ ਆਏ ਹਨ, ਉਨ੍ਹਾਂ ਦੇ ਲਈ ਰਾਸ਼ਨ ਸਮੱਗਰੀ, ਬਿਸਕੂਟ, ਨਮਕੀਨ,ਰੱਸ,ਪਾਣੀ ਦੀਆਂ ਬੋਤਲਾਂ,ਮੱਛਰਦਾਨੀਆਂ, ਟੂਥ ਪੇਸਟ,ਓਡੋਮੋਸ,ਤਰਪਾਲ, ਥੱਲੇ ਵਿਛਾਉਣ ਨੂੰ ਗਦੇ, ਅਤੇ ਦਵਾਈਆਂ ਆਦਿ ਦੀ ਰਾਹਤ ਸਮੱਗਰੀ ਪਹੁੰਚਾਈ ਗਈ,ਇਹ ਸਾਰਾ ਸਮਾਨ ਤੇਰਾ ਤੇਰਾ ਹੱਟੀ ਜਲੰਧਰ ਵਲੋਂ ਪੰਜਾਬ ਦੇ ਅਲੱਗ ਅਲੱਗ ਸ਼ਹਿਰਾਂ ਦੀ ਸੰਗਤ ਦੇ ਸਹਿਯੋਗ ਨਾਲ ਇਕੱਠੀ ਕੀਤੀ ਗਈ।

ਤੇਰਾ ਤੇਰਾ ਹੱਟੀ ਦੇ ਸੇਵਾਦਾਰ ਗੁਰਦੀਪ ਸਿੰਘ ਕਾਰਵਾਂ ਨੇ ਦੱਸਿਆ ਕਿ ਹੱਟੀ ਦੇ ਮੁੱਖ ਸੇਵਾਦਾਰ ਤਰਵਿੰਦਰ ਸਿੰਘ ਰਿੰਕੂ ਵਲੋਂ ਜਲੰਧਰ ਦੀ ਸੰਗਤ ਨੂੰ ਅਪੀਲ ਲਈ 12 ਜੁਲਾਈ ਨੂੰ ਇਕ ਪੋਸਟ ਪਾਈ ਗਈ ਜਿਸ ਵਿੱਚ ਇਕ ਦਿਨ ਇਹ ਸੇਵਾ ਕਰਨ ਦੀ ਬੇਨਤੀ ਕੀਤੀ ਸੀ ਪਰ ਇਹ ਪੋਸਟ ਪੂਰੇ ਪੰਜਾਬ ਵਿੱਚ ਵਾਇਰਲ ਹੋ ਗਈ ਅਤੇ ਚੰਡੀਗੜ੍ਹ, ਲੁਧਿਆਣਾ, ਫਗਵਾੜਾ,ਨਕੋਦਰ,ਕਪੂਰਥਲਾ ਆਦਿ ਦੀ ਸੰਗਤ ਵਰਦੇ ਮੀਂਹ ਵਿੱਚ ਰਾਸ਼ਨ ਸਮਗਰੀ ਦੇ ਕੇ ਗਏ।

ਤੇਰਾ ਤੇਰਾ ਹੱਟੀ ਦੀ ਸੇਵਾਦਾਰ ਬੀਬੀਆਂ ਵਲੋਂ ਇਹ ਸਮੱਗਰੀ ਅਲੱਗ ਅਲੱਗ ਥੈਲਿਆ ਵਿੱਚ ਪਾ ਕੇ ਪੈਕੇਟ ਤਿਆਰ ਕੀਤੇ ਗਏ ਅਤੇ ਤੇਰਾ ਤੇਰਾ ਹੱਟੀ ਦੇ ਸੇਵਾਦਾਰ ਜਸਵਿੰਦਰ ਸਿੰਘ,ਅਮਰਪ੍ਰੀਤ ਸਿੰਘ,ਪਰਵਿੰਦਰ ਸਿੰਘ,ਪਰਮਜੀਤ ਸਿੰਘ ਰੰਗਪੁਰੀ, ਹਰਤਰਮਨ ਸਿੰਘ,ਮਨਦੀਪ ਸਿੰਘ,ਵਰਿੰਦਰ ਸਿੰਘ,ਪ੍ਰਭਗੂਨ ਸਿੰਘ ਅਤੇ ਹੱਟੀ ਦੇ ਹੋਰ ਸੇਵਾਦਾਰਾਂ ਵਲੋਂ 13 ਜੁਲਾਈ ਤੋਂ ਰੋਜ਼ਾਨਾ 2 ਤੋਂ 3 ਗੱਡੀਆਂ ਇਹ ਸਮੱਗਰੀ ਨਾਲ ਲਗਦੇ ਪਿੰਡਾਂ ਦੇ ਲੋੜਵੰਦ ਪਰਿਵਾਰਾਂ ਤੱਕ ਪਹੁੰਚਾ ਰਹੇ ਹਨ।

ਗੁਰਦੀਪ ਸਿੰਘ ਕਾਰਵਾਂ ਨੇ ਦਸਿਆ ਕਿ ਹੱਟੀ ਵਲੋਂ ਸਿਰਫ ਇਕ ਦਿਨ ਦੀ ਅਪੀਲ ਕੀਤੀ ਗਈ ਸੀ ਪਰ ਅੱਜ 7 ਦਿਨ ਹੋ ਗਏ ਹਰ ਰੋਜ਼ ਸੰਗਤ ਆਪਣਾ ਯੋਗਦਾਨ ਪਾ ਰਹੀ ਹੈ। ਤੇਰਾ ਤੇਰਾ ਹੱਟੀ ਪਰਵਾਰ ਵਲੋਂ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਜੀ।

Comments

Leave a Reply

Your email address will not be published. Required fields are marked *