Tag: ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵਲੋਂ 19ਵਾਂ ਸਾਲਾਨਾ ਜਾਗਰਣ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ

  • ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵਲੋਂ 20ਵਾਂ ਸਾਲਾਨਾ ਜਾਗਰਣ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ

    ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵਲੋਂ 20ਵਾਂ ਸਾਲਾਨਾ ਜਾਗਰਣ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ

     

    MBD WEB NEWS: ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵਲੋਂ 20ਵਾਂ ਸਾਲਾਨਾ ਜਾਗਰਣ ਲਾਲਾ ਜਗਤ ਨਾਰਾਇਣ,ਧਰਮਸ਼ਾਲਾ, ਚਿੰਤਪੁਰਨੀ ਵਿਖੇ ਸ਼ਨੀਵਾਰ ਨੂੰ ਬੜੀ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਜਿਸ ਵਿਚ ਹਜਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਹਾਜਰੀ ਭਰੀ। ਇਸ ਜਗਰਾਤੇ ’ਚ ਪ੍ਰਸਿੱਧ ਭਜਨ ਮੰਡਲੀਆਂ ਰਮੇਸ਼ ਜਲੰਧਰੀ ਐਂਡ ਪਾਰਟੀ , ਦੇਸ਼ਬੰਦੂ ਵਿਸ਼ਵਾਸ ਐਂਡ ਪਾਰਟੀ (ਪੰਚਕੂਲਾ ਵਾਲੇ), ਪਾਵਨੀ ਅਰੋੜਾ (ਵਾਇਸ ਆਫ਼ ਪੰਜਾਬ) ਨੇ ਮਾਤਾ ਰਾਣੀ ਦਾ ਗੁਣਗਾਨ ਕਰਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ।

    ਇਸ ਮੌਕੇ ਸੁਸ਼ੀਲ ਸਿੰਘ ਰਿੰਕੂ ਨੇ ਕਿਹਾ ਕਿ ਸ. ਮਨਜੀਤ ਸਿੰਘ ਟੀਟੂ ਅਤੇ ਇਹਨਾਂ ਦੇ ਸਾਰੇ ਸਾਥੀ ਹਰ ਸਾਲ ਇਹ ਉਪਰਾਲਾ ਕਰਦੇ ਹਨ ਅਤੇ ਮਾਤਾ ਰਾਣੀ ਇਹਨਾਂ ਤੇ ਹਮੇਸ਼ਾ ਹੀ ਆਪਣੀ ਕਿਰਪਾ ਬਣਾਈ ਰੱਖੇ ਤੇ ਇਸੇ ਤਰ੍ਹਾਂ ਸਮਾਜ ਦੀ ਸੇਵਾ ਕਰਦੇ ਰਹਿਣ।

    ਇਸ ਮੌਕੇ ਜਾਗਰਣ ਕਮੇਟੀ ਦੇ ਪ੍ਰਧਾਨ ਵਰਿੰਦਰ ਕੁਮਾਰ ਰਿੰਪਾ ਨੇ ਸਾਰੀਆਂ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਨਾਲ ਹੀ ਆਪਣੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਆਪਣੀਆਂ ਲੱਗਿਆ ਹੋਈਆਂ ਸਾਰੀਆਂ ਜਿੰਮੇਵਾਰੀਆਂ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਬਖ਼ੂਬੀ ਪੂਰਾ ਕੀਤਾ ।

    ਇਸ ਦੋਰਾਨ ਹਜਾਰਾ ਦੀ ਗਿਣਤੀ ’ਚ ਸੰਗਤਾ ਨੂੰ ਜਾਗਰਣ ਤੇ ਲਿਜਾਣ ਲਈ 25 ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ ਜਿਨ੍ਹਾਂ ਦੀ ਰਵਾਨਗੀ ਸਾਬਕਾ MLA ਸੁਸ਼ੀਲ ਕੁਮਾਰ ਰਿੰਕੂ, ਬਾਲੀਵੁੱਡ ਐਕਟਰ ਵਰਿੰਦਰ ਸਿੰਘ ਘੁੰਮਣ, ਰਾਜਿੰਦਰ ਬੇਰੀ ,ਮਹਿੰਦਰ ਸਿੰਘ KP , ਮਨੋਜ ਵੜਿੰਗ, ਕਮਲ ਜੀਤ ਸਿੰਘ ਭਾਟੀਆ , ਹਰਜਿੰਦਰ ਸਿੰਘ ਲਾਡਾ ,ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ, ਚੀਫ਼ ਐਡੀਟਰ ਅਮਰਪ੍ਰੀਤ ਸਿੰਘ,ਦਵਿੰਦਰ ਕੁਮਾਰ(ਗੋਲਾ ), ਐਡਵੋਕੇਟ ਸੰਦੀਪ ਵਰਮਾ , ਨਵਦੀਪ ਭਾਰਦਵਾਜ (ਮੰਦਿਰ ਬਗਲਾਮੁਖੀ), ਰਜੇਸ਼ ਲੂਥਰ ,ਨੀਲ ਕੰਠ ਜੱਜ ਨੇ ਕੀਤੀ ਇਹ ਕਾਫਲਾ ਸ਼ਨੀਵਾਰ ਸਵੇਰੇ ਵੈਲਕਮ ਪੰਜਾਬ ਦੇ ਦਫਤਰ ਤੋਂ ਰਵਾਨਾ ਕੀਤਾ ਇਸ ਮੌਕੇ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਨਰਿੰਦਰ ਨੰਦਾ ਵੱਲੋਂ ਕੀਤਾ ਗਿਆ ।

    ਦਸਣਯੋਗ ਹੈ ਕਿ ਬੀਤੇ 19 ਸਾਲ ’ਚ ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵਲੋਂ 50 ਤੋਂ 60 ਹਜ਼ਾਰ ਸੰਗਤਾਂ ਨੂੰ ਮਾਤਾ ਚਿੰਤਪੁਰਨੀ ਦਰਬਾਰ ਦੇ ਦਰਸ਼ਨ ਕਰਵਾਏ ਗਏ ਹਨ ਤੇ ਹਜਾਰਾਂ ਦੀ ਗਿਣਤੀ ’ਚ ਸੰਗਤਾਂ ਨੇ ਇਸ ਸਾਲ ਵੀ ਦਰਸ਼ਨ ਕੀਤੇ ਹਨ ।

    ਇਸ ਦੋਰਾਨ ਵੱਡੀ ਗਿਣਤੀ ਵਿੱਚ ਜਾਗਰਣ ਤੇ ਪੁੱਜ ਰਹੀ ਸੰਗਤ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਦੌਰਾਨ ਸੰਗਤਾਂ ਜਦੋ ਜਾਗਰਣ ਸਥਾਨ ਤੇ ਪਹੁੰਚੀਆ ਓੱਥੇ ਵੀ ਲੰਗਰ ਦਾ ਵਿਸ਼ੇਸ਼ ਤੋਰ ਤੇ ਪ੍ਰਬੰਧ ਕੀਤਾ ਗਿਆ।ਇਸ ਮੌਕੇ ਸ਼ਨੀਵਾਰ ਰਾਤ 8 ਵਜੇ ਦੇ ਕਰੀਬ ਪੰਡਤ ਜੀ ਵਲੋਂ ਸੁਸਾਇਟੀ ਦੇ ਮੈਂਬਰਾਂ ਨੂੰ ਨਾਲ ਲੈ ਕੇ ਪੂਜਾ ਕਰਵਾਈ ਗਈ। ਇਹ ਸਾਰਾ ਪ੍ਰੋਗਰਾਮ ਵੈਲਕਮ ਪੰਜਾਬ ਨਿਊਜ਼ ਵੱਲੋਂ ਲਾਇਵ ਚਲਾਇਆ ਗਿਆ। ਇਸ ਦੋਰਾਨ ਜਿਹੜੀਆਂ ਸੰਗਤਾ ਜਾਗਰਣ ਤੇ ਨਹੀਂ ਜਾ ਸਕੀਆਂ ਉਨ੍ਹਾਂ ਇਹ ਸਾਰਾ ਪ੍ਰਸਾਰਣ ਘਰ ਬੈਠ ਕੇ ਦੇਖਿਆ।

    ਇਸ ਦੌਰਾਨ ਅਨੰਦ ਕੈਟਰਿੰਗ ਵਲੋਂ ਲੰਗਰ ਦੀ ਸੇਵਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਿਭਾਈ ਗਈ ਅਤੇ ਗਰਵ ਟੈਂਟ ਹਾਊਸ ਵੱਲੋਂ ਸਜਾਵਟ ਅਤੇ ਸਾਊਂਡ ਦੀ ਸੇਵਾ ਨਿਭਾਈ ਗਈ।

    ਇਸ ਮੌਕੇ ਖ਼ਾਸ ਤੋਰ ਤੇ ਤਰਲੋਚਨ ਸਿੰਘ ਛਾਬੜਾ ,ਗੁਰਜੀਤ ਸਿੰਘ ਪੋਪਲੀ, ਜੋੜਾ ,ਸੁਖਜਿੰਦਰ ਸਿੰਘ ਅਲੱਗ, ਨਵਜੋਤ ਮਾਲਟਾ , ਨਰਿੰਦਰ ਨੰਦਾ ,ਜੀਵਨ ਜੋਤਿ ਟੰਡਨ ,ਨੀਰਜ ਮੱਕੜ ,ਵਿੱਕੀ ਸੂਰੀ ,ਦਵਿੰਦਰ ਸਿੰਘ ਬੰਟੀ ,ਗੁਰਸ਼ਰਨ ਸਿੰਘ ਸ਼ਨੂ , ਪੱਪੂ ਜੀ ,ਰਮੇਸ਼ ਮੇਸ਼ੀ , ਲਾਲੀ , ਸੋਨੂੰ ਬਾਬਾ ,ਗੋਰੀ ਪਤੰਗਾ ਵਾਲੇ ਅਤੇ ਹੋਰ ਸਾਥੀ ਵੀ ਮੌਜੂਦ ਸਨ।

  • ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵੱਲੋਂ 25 ਬੱਸਾਂ ਦਾ ਕਾਫ਼ਲਾ ਰਵਾਨਾ

    ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵੱਲੋਂ 25 ਬੱਸਾਂ ਦਾ ਕਾਫ਼ਲਾ ਰਵਾਨਾ

     

    MBD WEB NEWS ਜਲੰਧਰ (ਵਿੱਕੀ ਸੂਰੀ) : ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵਲੋਂ 20ਵਾਂ ਸਾਲਾਨਾ ਜਾਗਰਣ,ਲਾਲਾ ਜਗਤ ਨਾਰਾਇਣ,ਧਰਮਸ਼ਾਲਾ, ਚਿੰਤਪੁਰਨੀ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ ਇਸ ਦੋਰਾਨ ਹਜਾਰਾ ਦੀ ਗਿਣਤੀ ’ਚ ਸੰਗਤਾ ਨੂੰ ਜਾਗਰਣ ਤੇ ਲਿਜਾਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਅਤੇ ਅੱਜ ਸਵੇਰੇ ਵੈਲਕਮ ਪੰਜਾਬ ਦੇ ਦਫਤਰ ’ਚ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੀਤਾ ਗਿਆ | ਜਿਸ ਵਿਚ ਜਾਣ ਵਾਲੀਆਂ ਸਾਰੀਆਂ ਸੰਗਤਾਂ ਨੇ ਲੰਗਰ ਛਕਿਆ |ਇਸ ਮੌਕੇ ਖ਼ਾਸ ਤੋਰ ਤੇ ਸਾਬਕਾ MLA ਸੁਸ਼ੀਲ ਕੁਮਾਰ ਰਿੰਕੂ ,ਬਾਲੀਵੁੱਡ ਐਕਟਰ ਵਰਿੰਦਰ ਸਿੰਘ ਘੁੰਮਣ,ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ, ਚੀਫ਼ ਐਡੀਟਰ ਅਮਰਪ੍ਰੀਤ ਸਿੰਘ,ਦਵਿੰਦਰ ਕੁਮਾਰ(ਗੋਲਾ ), ਐਡਵੋਕੇਟ ਸੰਦੀਪ ਵਰਮਾ , ਰਾਜਿੰਦਰ ਬੇਰੀ ,ਮਹਿੰਦਰ ਸਿੰਘ ਲਾਲਾ, ਸੰਦੀਪ ਵਰਮਾ , ਕਮਲ ਜੀਤ ਸਿੰਘ ਭਾਟੀਆ , ਨਵਦੀਪ ਭਾਰਦਵਾਜ (ਮੰਦਿਰ ਬਗਲਾਮੁਖੀ) ਰਜੇਸ਼ ਲੂਥਰ ,ਨੀਲ ਕੰਠ ਜੱਜ ,ਮਨੋਜ ਵੜਿੰਗ ਵਲੋਂ ਨਾਰੀਅਲ ਤੋੜ ਕੇ ਬੱਸਾਂ ਦੀ ਰਵਾਨਗੀ ਕੀਤੀ ।

    ਪੰਡਿਤ ਅਸ਼ਵਨੀ ਡੋਗਰਾ ਵੱਲੋਂ ਨਾਵਗ੍ਰਹਿ ਪੂਜਾ ਕੀਤੀ ਗਈ ਅਤੇ ਰੀਤੂ ਸ਼ਰਮਾ ਨੇ ਆਪਣੀ ਭਜਨ ਮੰਡਲੀ ਨਾਲ ਮਾਤਾ ਦੀਆਂ ਭੇਟਾ ਗਾ ਕੇ ਆਈਆ ਸੰਗਤਾਂ ਨੂੰ ਪ੍ਰਮਾਤਮਾ ਦੇ ਨਾਮ ਨਾਲ ਜੋੜਿਆ |

    ਸਾਬਕਾ MLA ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕੇ ਸ. ਮਨਜੀਤ ਸਿੰਗ ਟੀਟੂ ਇਸ ਇਲਾਕੇ ਦੀ ਸ਼ਾਨ ਹਨ ਇਹਨਾਂ ਨੂੰ ਹਮੇਸ਼ਾਂ ਹੀ ਧਾਰਮਿਕ ਤੇ ਸਮਾਜਿਕ ਕੰਮਾਂ ਵਿਚ ਅੱਗੇ ਦੇਖਿਆ ਗਿਆ ਹੈ |ਅਸੀਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹੈ ਕੇ ਇਹ ਕਾਰਜ ਇਸੇ ਤਾਰਾ ਹਮੇਸ਼ਾਂ ਹੀ ਕਰਦੇ ਰਹਿਣ।

    ਬਾਲੀਵੁੱਡ ਐਕਟਰ ਵਰਿੰਦਰ ਸਿੰਘ ਘੁੰਮਣ ਨੇ ਕਿਹਾ ਕਿ ਅਸੀਂ ਕਿਸੇ ਵੀ ਲੀਡਰ ਨੂੰ ਧਾਰਮਿਕ ਤੇ ਸਮਾਜਿਕ ਕੰਮਾਂ ਵਿਚ ਐਨੀ ਰੂਚੀ ਲੈਂਦੇ ਹੋਏ ਨਹੀਂ ਦੇਖਿਆ ਪਰ ਸ. ਮਨਜੀਤ ਸਿੰਘ ਟੀਟੂ ਵਿੱਚ ਇਹ ਸਾਰੇ ਗੁਣ ਹਨ ਉਹ ਹਮੇਸ਼ਾ ਹੀ ਧਾਰਮਿਕ ਅਤੇ ਸਮਾਜਿਕ ਕੰਮਾਂ ਵਿਚ ਖੜੇ ਮਿਲਦੇ ਹਨ |

    ਉਨ੍ਹਾਂ ਕਿਹਾ ਕਿ ਹਰ ਸਾਲ ਮਾਤਾ ਰਾਣੀ ਦਾ ਜਾਗਰਣ ਬਹੁਤ ਹੀ ਧੂਮ ਥਾਮ ਨਾਲ ਮਨਾਇਆ ਜਾਂਦਾ ਹੈ ਅਤੇ ਪੰਡਾਲ ਨੂੰ ਬਹੁਤ ਹੀ ਸੋਹਣੇ ਤਰੀਕੇ ਨਾਲ ਸਜਾਇਆ ਜਾਂਦਾ ਹੈ ਇਸ ਦੋਰਾਨ ਰਸਤੇ ਵਿੱਚ ਥਾਂ ਥਾਂ ਤੇ ਸੰਗਤਾਂ ਲਈ ਲੰਗਰ ਵੀ ਲਗਇਆ ਜਾਂਦਾ ਹੈ ਅਤੇ ਉਹਨਾਂ ਦੀ ਹਰ ਇਕ ਜਰੂਰਤ ਦਾ ਧਿਆਨ ਰੱਖਿਆ ਜਾਂਦਾ ਹੈ |

    ਇਸ ਮੌਕੇ ਖਾਸ ਤੋਰ ਤੇ ਤਰਲੋਚਨ ਸਿੰਘ ਛਾਬੜਾ ,ਗੁਰਜੀਤ ਸਿੰਘ ਪੋਪਲੀ, ਜੋੜਾ ,ਸੁਖਜਿੰਦਰ ਸਿੰਘ ਅਲੱਗ, ਨਵਜੋਤ ਮਾਲਟਾ , ਨਰਿੰਦਰ ਨੰਦਾ ,ਜੀਵਨ ਜੋਤਿ ਟੰਡਨ ,ਨੀਰਜ ਮੱਕੜ ,ਵਿੱਕੀ ਸੂਰੀ ,ਦਵਿੰਦਰ ਸਿੰਘ ਬੰਟੀ ,ਗੁਰਸ਼ਰਨ ਸਿੰਘ ਸ਼ਨੂ , ਪੱਪੂ ਜੀ ,ਰਮੇਸ਼ ਮੇਸ਼ੀ , ਲਾਲੀ , ਸੋਨੂੰ ਬਾਬਾ ,ਗੋਰੀ ਪਤੰਗਾ ਵਾਲੇ ਅਤੇ ਹੋਰ ਸਾਥੀ ਵੀ ਮੌਜੂਦ ਸਨ।

  • ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵਲੋਂ 19ਵਾਂ ਸਾਲਾਨਾ ਜਾਗਰਣ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ

    ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵਲੋਂ 19ਵਾਂ ਸਾਲਾਨਾ ਜਾਗਰਣ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ

    ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵਲੋਂ 19ਵਾਂ ਸਾਲਾਨਾ ਜਾਗਰਣ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ

    ਜਲੰਧਰ( manish) ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵਲੋਂ 19ਵਾਂ ਸਾਲਾਨਾ ਜਾਗਰਣ,ਲਾਲਾ ਜਗਤ ਨਾਰਾਇਣ,ਧਰਮਸ਼ਾਲਾ, ਚਿੰਤਪੁਰਨੀ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ। ਜੀਵਨ ਜੋਤੀ ਟੰਡਨ ਅਤੇ ਸਨੀ ਧੰਜਲ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵਲੋਂ ਪਿਛਲੇ 18 ਸਾਲਾਂ ਤੋਂ ਹਰ ਸਾਲ ਮਾਤਾ ਚਿੰਤਪੁਰਨੀ ਦਰਬਾਰ ਹਿਮਾਚਲ ਵਿਖੇ ਜਾਗਰਣ ਕਰਵਾਇਆ ਜਾਂਦਾ ਹੈਂ। ਪਰ ਪਿਛਲੇ ਸਾਲ ਕੋਰੋਨਾ ਕਾਰਣ ਇੱਥੇ ਜਾਗਰਣ ਕਰਵਾਉਣ ਦੀ ਇਜਾਜ਼ਤ ਨਾ ਮਿਲਣ ਕਰਕੇ ਇਹ ਜਾਗਰਣ ਬਸਤੀ ਸ਼ੇਖ, ਵੱਡਾ ਬਾਜ਼ਾਰ ਰਾਮਲੀਲਾ ਗਰਾਊਂਡ, ਜਲੰਧਰ ਵਿਖੇ ਕਰਵਾਇਆ ਗਿਆ ਸੀ ਅਤੇ ਇਸ ਸਾਲ ਇਹ ਜਾਗਰਣ 14 ਮਈ ਦਿਨ ਸ਼ਨੀਵਾਰ ਨੂੰ ਲਾਲਾ ਜਗਤ ਨਾਰਾਇਣ,ਧਰਮਸ਼ਾਲਾ, ਚਿੰਤਪੁਰਨੀ ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਦੋਰਾਨ ਹਜਾਰਾ ਦੀ ਗਿਣਤੀ ’ਚ ਸੰਗਤਾ ਨੂੰ ਜਾਗਰਣ ਤੇ ਲਿਜਾਣ ਲਈ ਬੱਸਾਂ ਦਾ ਪ੍ਰਬੰਧ ਕੀਤਾ ਗਿਆ ਸੀ,ਅਤੇ ਸ਼ਨੀਵਾਰ ਸਵੇਰੇ ਵੈਲਕਮ ਪੰਜਾਬ ਦਫਤਰ ’ਚ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਨਰਿੰਦਰ ਨੰਦਾ ਦੇ ਪਰਿਵਾਰ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੀਤਾ ਗਿਆ। ਇਸ ਦੋਰਾਨ ਸਵੇਰੇ ਬੱਸਾਂ ਬਸਤੀ ਸ਼ੇਖ ਤੋਂ ਰਵਾਨਾ ਹੋਇਆ। ਇਸ ਮੋਕੇ 25 ਬਸਾਂ ਦੀ ਰਵਾਨਗੀ ਸਾਬਕਾ ਐੱਮ ਐੱਲ ਏ ਸੁਸ਼ੀਲ ਰਿੰਕੂ, ਬਾਲੀਵੁੱਡ ਐਕਟਰ ਵਰਿੰਦਰ ਸਿੰਘ ਘੁੰਮਣ,ਸਾਬਕਾ ਕੌਂਸਲਰ ਮਨਜੀਤ ਸਿੰਘ ਟੀਟੂ, ਅਮਰਪ੍ਰੀਤ ਸਿੰਘ ਚੀਫ਼ ਐਡੀਟਰ ਵੈਲਕਮ ਪੰਜਾਬ ਨਿਊਜ਼,ਦਵਿੰਦਰ ਕੁਮਾਰ(ਗੋਲਾ ),ਰਜੇਸ਼ ਲੂਥਰ ਵਲੋਂ ਨਾਰੀਅਲ ਤੋੜ ਕੇ ਕੀਤੀ ਗਈ। ਦਸਣਯੋਗ ਹੈ ਕਿ ਬੀਤੇ 18 ਸਾਲ ’ਚ ਜੈ ਮਾਂ ਛਿੰਨਮਸਤਿਕਾ ਸੇਵਾ ਸੁਸਾਇਟੀ ਵਲੋਂ 50 ਤੋਂ 60 ਹਜ਼ਾਰ ਸੰਗਤਾਂ ਨੂੰ ਮਾਤਾ ਚਿੰਤਪੁਰਨੀ ਦਰਬਾਰ ਦੇ ਦਰਸ਼ਨ ਕਰਵਾਏ ਗਏ ਹਨ ਤੇ ਹਜਾਰਾਂ ਦੀ ਗਿਣਤੀ ’ਚ ਸੰਗਤਾਂ ਨੇ ਇਸ ਸਾਲ ਦਰਸ਼ਨ ਕੀਤੇ। ਇਸ ਦੋਰਾਨ ਵੱਡੀ ਗਿਣਤੀ ਵਿੱਚ ਜਾਗਰਣ ਤੇ ਪੁੱਜ ਰਹੀ ਸੰਗਤ ਲਈ ਵੱਖ-ਵੱਖ ਥਾਂਵਾਂ ਉਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਇਸ ਦੌਰਾਨ ਸੰਗਤਾਂ ਜਦੋ ਜਾਗਰਣ ਸਥਾਨ ਤੇ ਪਹੁੰਚੀਆ ਉਨ੍ਹਾਂ ਲਈ ਵੀ ਲੰਗਰ ਦਾ ਵਿਸ਼ੇਸ਼ ਤੋਰ ਤੇ ਪ੍ਰਬੰਧ ਕੀਤਾ ਗਿਆ।ਇਸ ਮੌਕੇ ਸ਼ਨੀਵਾਰ ਰਾਤ 8 ਵਜੇ ਦੇ ਕਰੀਬ ਪੰਡਤ ਜੀ ਵਲੋਂ ਸੁਸਾਇਟੀ ਦੇ ਮੈਂਬਰਾਂ ਨੂੰ ਨਾਲ ਲੈ ਕੇ ਪੂਜਾ ਕਰਵਾਈ ਗਈ। ਜਾਗਰਣ ਤੇ ਪੂਜਾ ਦੀ ਸੇਵਾ ਅਨੀਸ਼ ਅਗਰਵਾਲ ਦੇ ਪਰਿਵਾਰ ਵਲੋਂ ਕੀਤੀ ਗਈ। ਇਸ ਦੋਰਾਨ 19ਵੇਂ ਸਾਲਾਨਾ ਜਾਗਰਣ ਦੀ ਸ਼ੁਰੂਆਤ ਮਹੰਤ ਪੰਕਜ ਠਾਕੁਰ ਨੇ ਸ਼੍ਰੀ ਗਣੇਸ਼ ਵੰਦਨਾ ਅਤੇ ਗੁਰੂ ਵੰਦਨਾ ਨਾਲ ਕੀਤੀ। ਇਸ ਉਪਰੰਤ ਰਾਜਨ ਮਿੰਨੀ ਚੰਚਲ ਅੰਮ੍ਰਿਤਸਰ ਵਾਲੇ ਅਤੇ ਭਜਨ ਗਾਇਕਾ ਪਵਨੀ ਅਰੋੜਾ (ਵਾਇਸ ਆਫ ਪੰਜਾਬ) ਨੇ ਆਪਣੀਆਂ ਸੁੰਦਰ ਭੇਟਾਂ ਨਾਲ ਹਾਜ਼ਰੀ ਲਗਵਾਈ। ਇਹ ਸਾਰਾ ਪ੍ਰੋਗਰਾਮ ਵੈਲਕਮ ਪੰਜਾਬ ਨਿਊਜ਼ ਵੱਲੋਂ ਲਾਇਵ ਚਲਾਇਆ ਗਿਆ। ਇਸ ਦੋਰਾਨ ਜਿਹੜੀਆਂ ਸੰਗਤਾ ਜਾਗਰਣ ਤੇ ਨਹੀਂ ਜਾ ਸਕੀਆਂ ਉਨ੍ਹਾਂ ਇਹ ਸਾਰਾ ਪ੍ਰਸਾਰਣ ਘਰ ਬੈਠ ਕੇ ਦੇਖਿਆ। ਇਸ ਦੌਰਾਨ ਆਨੰਦ ਕੈਟਰਿੰਗ ਵਲੋਂ ਲੰਗਰ ਦੀ ਸੇਵਾ ਨਿਭਾਈ ਗਈ। ਇਸ ਮੌਕੇ ਕ੍ਰਿਮੀਕਾ ਆਈਸ ਕਰੀਮ ਵਲੋਂ ਆਈਸ ਕਰੀਮ ਦੀ ਸੇਵਾ ਨਿਭਾਈ ਗਈ।ਜਾਗਰਣ ਦੌਰਾਨ ਮੁੱਖ ਮਹਿਮਾਨ ਵਜੋਂ ਸਾਬਕਾ ਐੱਮ.ਐੱਲ. ਏ. ਸੁਸ਼ੀਲ ਕੁਮਾਰ ਰਿੰਕੂ ਆਪਣੀ ਪਤਨੀ ਤੇ ਪੁੱਤਰ ਸਮੇਤ , ਐਡਵੋਕੇਟ ਸੰਦੀਪ ਵਰਮਾ ,ਨੰਨੀ ਬਤਰਾ,ਦਵਿੰਦਰ ਕੁਮਾਰ ਗੋਲਾ,ਰਜੇਸ਼ ਲੂਥਰਾ(ਜੱਜ ),ਜੋਨੀ ਬਤਰਾ,ਸੰਦੀਪ ਵਰਮਾ,ਨੇ ਜਾਗਰਣ ਚ ਵਿਸ਼ੇਸ਼ ਤੋਰ ਤੇ ਪਹੁੰਚੇ ਅਤੇ ਮਾਤਾ ਰਾਣੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਇੰਦਰਜੀਤ ਸਿੰਘ ਬੱਬਰ, ਸੁਖਜਿੰਦਰ ਸਿੰਘ ਅਲੱਗ, ਦਵਿੰਦਰ ਸਿੰਘ ਅਲੱਗ,ਜੋਤੀ ਟੰਡਨ,ਗੁਰਮੀਤ ਸਿੰਘ ਮੀਤ, ਆਦਿ ਵੀ ਮੌਜੂਦ ਸਨ।