ਪਤੀ ਤੋਂ ਤੰਗ ਆ ਕੇ ਵਿਆਹੁਤਾ ਨੇ ਕੀਤੀ ਆਤਮ ਹੱਤਿਆ ਪੁਲਿਸ ਕਰ ਰਹੀ ਜਾਂਚ
MBD WEB NEWS : ਜੰਡਿਆਲਾ ਗੁਰੂ (ਪ੍ਰਦੀਪ ਜੈਨ) ਪਤੀ ਤੋਂ ਦੁਖੀ ਹੋ ਕੇ ਡੇਢ ਸਾਲਾ ਦੇ ਲੜਕੇ ਦੀ ਮਾਂ ਵੱਲੋਂ ਅੱਜ ਆਪਣੇ ਪੇਕੇ ਘਰ ਜੰਡਿਆਲਾ ਗੁਰੂ ਵਿਖੇ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਏ ਜਾਣ ਦੀ ਜਾਣਕਾਰੀ ਹੈ ।
ਮ੍ਰਿਤਕ ਲੜਕੀ ਦੀ ਮਾਤਾ ਕੁਲਵੰਤ ਕੌਰ ਨੇ ਦੋਸ਼ ਲਾਉਂਦਿਆਂ ਕਿਹਾ ਕਿ ਉਸ ਦੀ ਲੜਕੀ ਦੇ ਵਿਆਹ ਨੂੰ 4 ਸਾਲ ਹੋ ਗਏ ਗਏ ਸਨ ਅਤੇ ਉਸ ਦਾ ਪਤੀ ਹਰਪ੍ਰੀਤ ਸਿੰਘ ਵਾਸੀ ਪਿੰਡ ਤਾਰਾਗੜ੍ਹ ਹਾਲ ਵਾਸੀ ਵੈਰੋਵਾਲ ਰੋਡ ਪਿੰਡ ਧਾਰੜ ਉਹਨਾਂ ਦੀ ਬੇਟੀ ਨੂੰ ਬਹੁਤ ਤੰਗ ਪ੍ਰੇਸ਼ਾਨ ਕਰਦਾ ਸੀ ਅਸੀਂ ਉਸ ਨੂੰ ਆਪਣੇ ਪੇਕੇ ਘਰ ਫੋਨ ਵੀ ਨਹੀਂ ਕਰਨ ਦਿੰਦੇ ਸਨ ਅਤੇ ਉਹਨਾਂ ਦੇ ਸਾਰੇ ਫੋਨ ਬਲਾਕ ਕੀਤੇ ਹਨ। ਮ੍ਰਿਤਕਾ ਦੀ ਮਾਤਾ ਨੇ ਕਿਹਾ ਕਿ ਸਾਡੀ ਕੁੜੀ ਨਾਲ ਵੀ ਇਸ ਲੜਕੇ ਨੇ ਧੋਖੇ ਨਾਲ ਵਿਆਹ ਕਰਾਇਆ ਹੈ ਅਤੇ ਇਸ ਤੋਂ ਪਹਿਲਾਂ ਵੀ ਇਸ ਦੇ ਤਿੰਨ ਵਿਆਹ ਹੋ ਚੁੱਕੇ ਹਨ । ਉਹਨਾਂ ਲੜਕੇ ਵਿਰੁੱਧ ਕਾਰਵਾਈ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਜੰਡਿਆਲਾ ਗੁਰੂ ਦੇ ਪ੍ਰਧਾਨ ਭਾਈ ਦੀਪ ਸਿੰਘ ਨੇ ਦੱਸਿਆ ਕਿ ਲੜਕੀ ਬਹੁਤ ਨੇਕ ਸੀ ਅਤੇ ਗੁਰਦੁਆਰਾ ਸਾਹਿਬ ਵਿੱਚ ਦਰਸਨ ਕਰਨ ਆਉਂਦੀ ਰਹਿੰਦੀ ਸੀ ਅਤੇ ਪ੍ਰਵਾਰ ਨੂੰ ਇਨਸਾਫ਼ ਮਿਲਦਾ ਚਾਹੀਦਾ ਹੈ ।ਮ੍ਰਿਤਕਾ ਦੇ ਪਤੀ ਹਰਪ੍ਰੀਤ ਸਿੰਘ ਨੇ ਸਾਰੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਸਦੀ ਪਤਨੀ ਮਾਨਸਿਕ ਤੌਰ ਤੇ ਬੀਮਾਰ ਸੀ ਅਤੇ ਅਤੇ ਇਸ ਦਾ ਪੇਕਾ ਪਰਿਵਾਰ ਇਸ ਨੂੰ ਡਾਕਟਰੀ ਇਲਾਜ ਕਰਾਉਣ ਦੀ ਥਾਂ ਇੱਕ ਬਾਬੇ ਕੋਲੋਂ ਇਲਾਚੀਆਂ ਕਰਾ ਕੇ ਦਿੰਦੇ ਸਨ । ਪੁਲੀਸ ਚੌਕੀ ਜੰਡਿਆਲਾ ਗੁਰੂ ਦੇ ਇੰਚਾਰਜ ਸਬ ਇੰਸਪੈਕਟਰ ਰਘਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੜਕੀ ਮਾਨਸਿਕ ਤੌਰ ਤੇ ਬੀਮਾਰ ਦੱਸੀ ਜਾਂਦੀ ਹੈ ਜਿਸਨੇ ਅੱਜ ਆਪਣੇ ਪੇਕੇ ਘਰ ਅੰਦਰਵਾਰ ਸੇਖਫਤਾ ਦਰਵਾਜ਼ਾ ਜੰਡਿਆਲਾ ਗੁਰੂ ਵਿਖੇ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ ਅਤੇ ਬਿਆਨਾਂ ਉਪਰੰਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ।









Leave a Reply